

ਪੰਜਾਬੀ ਯੂਨੀਵਰਸਿਟੀ ਵੱਲੋਂ ਅਚਾਨਕ ਫੀਸਾਂ ਵਿਚ ਕੀਤੇ ਵਾਧੇ ਨੂੰ ਵਿਦਿਆਰਥੀਆਂ ਨੇ ਇੱਕ ਮਹੀਨਾ ਲੰਬਾ ਸੰਘਰਸ਼ ਕਰਕੇ ਵਪਿਸ ਕਰਵਾ ਲਿਆ|ਮਿਤੀ11-08-2010 ਨੂੰ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਯੂਨੀਵਰਸਿਟੀ ਨੇ ਵਧੀਆਂ ਫੀਸਾਂ ਦਾ 70% ਵਾਪਿਸ ਲੈ ਲਿਆ|ਇਸ ਜਿੱਤ ਤੋਂ ਬਾਅਦ RYF ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਆਪਣੇ ਹੱਕਾਂ ਲਈ ਸਦਾ ਲੜਦੇ ਰਹਿਣਾਂ ਚਾਹੀਦਾ ਹੈ ਅਤੇ RYF ਹਮੇਸ਼ਾ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਹੱਕਾਂ ਲਈ ਲੜਦੀ ਰਹੇਗੀ|RYF ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਯੂਨੀਵਰਸਿਟੀ ਵਿਦਿਆਰਥੀਆਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਕਰੇਗੀ ਤਾਂ RYF ਵਲੋਂ ਇਹ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਰੀਫ਼ ਵਿਦਿਆਰਥੀਆਂ ਨੂੰ ਨਾਲ ਮਿਲ ਕੇ ਕਿਸੇ ਵੀ ਕਿਸਮ ਦੇ ਸੰਘਰਸ਼ ਲਈ ਤਿਆਰ ਬਰ ਤਿਆਰ ਹੈ|

No comments:
Post a Comment