Monday, July 5, 2010

ਉਜੜ ਰਹੇ ਪੰਜਾਬ ਅਤੇ ਤਬਾਹ ਹੋ ਰਹੇ ਭਾਈਚਾਰੇ ਨੂੰ ਬਚਾਉਣ ਦਾ ਇਕ ਹੰਭਲਾ....

ਭਗਵੰਤ ਮਾਨ ਨੇ ਆਪਣੀ ਸਥਾਪਤ ਪਛਾਣ ਤੋਂ ਹਟ ਕੇ ਗੀਤਾਂ ਦੀ ਇਕ ਨਵੀਂ ਐਲਬਮ 'ਆਵਾਜ਼' ਤਿਆਰ ਕੀਤੀ ਹੈ ਇਹ ਐਲਬਮ ਮੂਲ ਤੌਰ 'ਤੇ ਉਜੜ ਰਹੇ ਪੰਜਾਬ ਅਤੇ ਤਬਾਹ ਹੋ ਰਹੇ ਭਾਈਚਾਰੇ ਨੂੰ ਬਚਾਉਣ ਦਾ ਇਕ ਹੰਭਲਾ ਕਹੀ ਜਾ ਸਕਦੀ ਹੈ ਭਗਵੰਤ ਮਾਨ ਦੀ ਹੀ ਇਸ ਅੱਠ ਗੀਤਾਂ ਦੀ ਐਲਬਮ ਵਿਚ ਇਕ ਹੂਕ ਹੈ ਜਿਸ ਵਿਚ ਨਸ਼ਿਆਂ, ਬੇਰੁਜ਼ਗਾਰੀ, ਮਾਯੂਸੀ, ਜੁਰਮਾਂ, ਸਮਾਜਿਕ ਕੁਰੀਤੀਆਂ, ਸਭਿਆਚਾਰਕ ਸੰਕਟ, ਮਾਤ ਭਾਸ਼ਾ ਦੀ ਬੇਕਦਰੀ, ਮਾਨਵੀ ਰਿਸ਼ਤਿਆਂ ਦੇ ਬਦਲ ਰਹੇ ਪਸਾਰਾਂ ਨੂੰ ਸਪੱਸ਼ਟਤਾ, ਬੇਬਾਕੀ ਤੇ ਸੁਹਿਰਦਤਾ ਨਾਲ ਪੇਸ਼ ਕਰਦੇ ਹੋਏ, ਬੁੱਧੀਜੀਵੀਆਂ, ਧਾਰਮਿਕ ਵਿਅਕਤੀਆਂ, ਅਧਿਆਪਕਾਂ, ਸਾਹਿਤਕਾਰਾਂ ਤੇ ਗਾਇਕਾਂ ਦੀ ਇਸ ਜ਼ਿੰਮੇਵਾਰੀ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਅਤੇ ਗ਼ਲਤ ਅਨਸਰਾਂ ਨਾਲ ਪਾਈ ਹਿੱਸੇਦਾਰੀ ਨੂੰ ਬੇਨਕਾਬ ਕੀਤਾ ਗਿਆ ਹੈ ਉਸ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਦੇਸ਼ ਦੀ ਰਾਜਨੀਤੀ ਵਿਚ ਪਸਰੇ ਭ੍ਰਿਸ਼ਟਾਚਾਰ, ਅਨੈਤਿਕਤਾ ਨੂੰ ਠੱਲ੍ਹ ਪਾਉਣ ਲਈ ਸੰਜੀਦਾ ਹੋਣ ਦਾ ਹੋਕਾ ਦਿੱਤਾ ਹੈ
ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਹਰ ਕੁਰੀਤੀ ਪ੍ਰਤੀ ਜਾਗਰੂਕ ਹੋਣਾ ਦਾ ਹੋਕਾ ਬੁਲੰਦ ਆਵਾਜ਼ ਵਿਚ ਇਸ ਲਈ ਦਿੱਤਾ ਹੈ ਤਾਂ ਜੋ ਸ਼ਾਇਦ 'ਡੁੱਬਦੇ ਪੰਜਾਬ' ਨੂੰ ਬਚਾਇਆ ਜਾ ਸਕੇ





ਰੀਪਬਲਿਕ ਯੂਥ ਫੈਡਰੇਸ਼ਨ ਪੰਜਾਬ ਦੇ ਉਜਾੜੇ ਸੰਬੰਧੀ ਸਰੋਕਾਰਾਂ ਨੂੰ ਲੈ ਕੇ ਸਰਗਰਮੀ ਨਾਲ ਨੌਜਵਾਨਾ ਨੂੰ ਲਾਮਬੰਦ ਕਰ ਰਹੀ ਹੈ , ਇਸ ਸੰਬੰਧੀ
ਸਾਡਾ ਪ੍ਰੋਗਰਾਮ
ਏਥੇ ਪੜ੍ਹੋ